Jobs News-Punjab ਨਵੰਬਰ ਦੇ ਅੰਤ ਤੱਕ 1200 ਲੈਕਚਰਾਰ ਭਰਤੀ ਕੀਤੇ ਜਾਣਗੇ: ਸਿੱਖਿਆ ਮੰਤਰੀ ਪਰਗਟ ਸਿੰਘ Admin October 17, 2021October 17, 20211 min readWrite a Comment on ਨਵੰਬਰ ਦੇ ਅੰਤ ਤੱਕ 1200 ਲੈਕਚਰਾਰ ਭਰਤੀ ਕੀਤੇ ਜਾਣਗੇ: ਸਿੱਖਿਆ ਮੰਤਰੀ ਪਰਗਟ ਸਿੰਘ 17 ਅਕਤੂਬਰ, 2021:ਸਿੱਖਿਆ, ਖੇਡਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਪਰਗਟ ਸਿੰਘ ਨੇ ਅੱਜ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਨਵੰਬਰ ਦੇ ਅੰਤ ਤੱਕ 1200 ਲੈਕਚਰਾਰਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਸਬੰਧੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਕਰਜ਼ਾ ਮੁਆਫੀ ਸਕੀਮ ਅਧੀਨ ਬੇਜ਼ਮੀਨੇ ਕਿਸਾਨਾਂ ਨੂੰ ਚੈੱਕ ਵੰਡਣ ਲਈ ਇੱਕ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੋਵੇਂ ਮੁੱਖ ਖੇਤਰਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਦੋਵੇਂ ਵਿਭਾਗਾਂ ਵੱਲੋਂ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਕੂਲ ਪੱਧਰ ‘ਤੇ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇ ਕੇ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਿਜਾਣ ਦੇ ਉਦੇਸ਼ ਨਾਲ ਸਮੁੱਚੇ 3.5 ਲੱਖ ਸਕੂਲੀ ਬੱਚਿਆਂ ਵਿੱਚ ਖੇਡ ਕਿੱਟਾਂ ਵੰਡਣ ਲਈ ਇੱਕ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਖ਼ਰੀਦ ਸਮਝੌਤਿਆਂ ਸਬੰਧੀ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਪਾਵਰ ਟੈਰਿਫ਼ ਦੋ ਤੋਂ ਤਿੰਨ ਰੁਪਏ ਤੱਕ ਘੱਟ ਕਰਨ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ, ਜੋ ਕਿ ਸਰਕਾਰ ਵੱਲੋਂ ਦੋ ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਦੇ 1200 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਦੇ ਪਹਿਲੇ ਫੈਸਲੇ ਤੋਂ ਬਾਅਦ ਬਿਜਲੀ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਹੋਰ ਮਹੱਤਵਪੂਰਨ ਫੈਸਲਾ ਹੋਵੇਗਾ। ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਪਰਗਟ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਹੋਰ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਵਿੱਚ ਹੈ। ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣ ਲਈ ਇੱਕ ਸਿਸਟਮ ਵਿਕਸਿਤ ਕੀਤਾ ਜਾ ਰਿਹਾ ਕਿ ਮੌਜੂਦਾ 5500 ਅਧਿਆਪਕ (ਸਰੀਰਕ ਸਿੱਖਿਆ) ਸਕੂਲ ਮੈਦਾਨਾਂ ਵਿੱਚ ਦਿਖਾਈ ਦੇਣ। ਮੰਤਰੀ ਵੱਲੋਂ ਕੁੱਕੜ ਪਿੰਡ ਅਤੇ ਫੋਲੜੀਵਾਲ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦਾ ਵੀ ਐਲਾਨ ਕੀਤਾ ਗਿਆ । ਉਨ੍ਹਾਂ ਕਿਹਾ ਕਿ ਫੋਲੜੀਵਾਲ ਵਿੱਚ ਇੱਕ ਹਾਕੀ ਅਤੇ ਫੁੱਟਬਾਲ ਅਕੈਡਮੀ ਵੀ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਧੀਨਾ ਵਿੱਚ 65 ਲੱਖ ਦੀ ਲਾਗਤ ਵਾਲਾ ਇੱਕ ਮਾਡਲ ਸਪੋਰਟਸ ਪਾਰਕ ਨਿਰਮਾਣ ਅਧੀਨ ਹੈ, ਜੋ ਪੇਂਡੂ ਖੇਤਰਾਂ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਵੇਗਾ। ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਸੱਤ ਸਹਿਕਾਰੀ ਸੁਸਾਇਟੀਆਂ ਨਾਲ ਸਬੰਧਤ 1466 ਲਾਭਪਾਤਰੀਆਂ ਨੂੰ 3.59 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਕੀਮ ਦੇ ਚੈਕ ਵੀ ਵੰਡੇ ਗਏ। ਅੱਜ ਦੇ ਸਮਾਗਮ ਵਿੱਚ ਧਨਾਲ ਦੇ 266 ਲਾਭਪਾਤਰੀਆਂ ਨੂੰ 56.10 ਲੱਖ ਰੁਪਏ, ਖਾਂਭੜਾ ਤੋਂ 292 ਲਾਭਪਾਤਰੀਆਂ ਨੂੰ 59.33 ਲੱਖ ਰੁਪਏ, ਕਾਦੀਆਂਵਾਲੀ ਦੇ 153 ਲਾਭਪਾਤਰੀਆਂ ਨੂੰ 33.66 ਲੱਖ ਰੁਪਏ, ਫੋਲੜੀਵਾਲ ਦੇ 127 ਲਾਭਪਾਤਰੀਆਂ ਨੂੰ 21.02 ਲੱਖ ਰੁਪਏ, ਹਮੀਰੀ ਖੇੜਾ ਦੇ 286 ਲਾਭਪਾਤਰੀਆਂ ਨੂੰ 61.16 ਲੱਖ ਰੁਪਏ, ਕੁੱਕੜ ਪਿੰਡ ਦੇ 84 ਲਾਭਪਾਤਰੀਆਂ ਨੂੰ 45.43 ਲੱਖ ਰੁਪਏ ਅਤੇ ਰਾਏਪੁਰ ਫਰਾਲਾ ਪਿੰਡ ਦੇ 258 ਲਾਭਪਾਤਰੀਆਂ ਨੂੰ 82.44 ਲੱਖ ਰੁਪਏ ਦੀ ਕਰਜ਼ਾ ਰਾਹਤ ਪ੍ਰਦਾਨ ਕੀਤੀ ਗਈ । ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਜਲੰਧਰ ਕੈਂਟ ਹਲਕੇ ਦੇ 3177 ਤੋਂ ਵੱਧ ਲਾਭਪਾਤਰੀਆਂ ਨੂੰ ਰਾਹਤ ਦਿੰਦਿਆਂ ਕੁੱਲ 6.75 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾਣਾ ਹੈ।
Heavy Rain in Punjab Creates Flood-Like Situation, Schools Closed Till July 13 July 10, 2023July 10, 2023 News New-orders news patiala News-Punjab
Flag march was conducted by SSP Avneet Kaur July 26, 2022July 26, 2022 News News-Punjab Punjab-Police Today