ਚੜਦੀ ਸਵੇਰ ਪੁਲਿਸ ਗੱਡੀ ਨੇ ਮਾਰੀ ਟੱਕਰ ਇੱਕ ਲੜਕੀ ਦੀ ਮੌਤ ਦੂਜੀ ਗੰਭੀਰ ਜ਼ਖਮੀ : News-Jalandhar

 18 ਅਕਤੂਬਰ 2021

ਪੁਲਿਸ ਦੀ ਤੇਜ ਰਫਤਾਰ ਦੀ ਗੱਡੀ ਦੀ ਟੱਕਰ ਨਾਲ ਇੱਕ ਲੜਕੀ ਦੀ ਮੌਤ ਤੇ ਦੂਜੀ ਗੰਭੀਰ ਜ਼ਖਮੀ ਹੋ ਗਈ ਹੈ। ਇਹ ਮਾਮਲਾ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਵਾਪਰਿਆ ਹੈ। ਜਿਸ ਹਾਦਸੇ ਵਿੱਚ ਹੁੰਡਈ ਕੰਪਨੀ ‘ਚ ਕੰਮ ਕਰਨ ਲਈ ਪੈਦਲ ਜਾ ਰਹੀਆਂ ਦੋ ਲੜਕੀਆਂ ਨੂੰ ਪੁਲਿਸ ਮੁਲਾਜ਼ਮ ਦੀ ਇਕ ਤੇਜ਼ ਰਫ਼ਤਾਰ ਗੱਡੀ ਵਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇੱਕ ਲੜਕੀ ਦੀ ਮੌਕੇ ਉੱਤੇ ਹੀ ਦਮ ਤੋੜ ਗਈ ਜਦਕਿ ਦੂਜੀ ਦੀ ਹਾਲਤ ਗੰਭੀਰ ਹੈ। ਉਸਦੀ ਇਲਾਜ ਰਾਮਾ ਮੰਡੀ ‘ਚ ਸਥਿਤ ਇਕ ਨਿੱਜੀ ਹਸਪਤਾਲ ‘ਚ ਚੱਲ ਰਿਹਾ ਹੈ।

AVvXsEjo7Xr Wgpra9fGANo5T85St7BGNhPqMSOTjYF8hcpvoHAkhyOQG7s0c9HJy2WmhaDF4PgJru Rtq6NlvUAryGstWDGHfVI3BdD43O1TKnGo tgBqBJTuu9sMuCqNROOhmy1MRCz0JarejyOt2y2WE2UmzkMQHQEOt29kl pB 0st zhscuQiWbJUbgsA=s320 -

ਉਕਤ ਗੱਡੀ ਨੂੰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਚਲਾ ਰਿਹਾ ਸੀ। ਉਸਦੀ ਪੋਸਟਿੰਗ ਹਰੀਕੇ-ਪਤਨ ਤਰਨਤਾਰਨ ਵਿਖੇ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਸਬੰਧੀ ਥਾਣਾ ਕੈਂਟ ਦੀ ਪੁਲਸ ਨੂੰ ਸੂਚਨਾ ਦਿੱਤੀ। ਹਾਦਸੇ ਦੀ ਸੂਚਨਾ ਪਾ ਕੇ ਮੌਕੇ ’ਤੇ ਥਾਣਾ ਕੈਂਟ ਦੇ ਏ. ਐੱਸ. ਆਈ. ਕਰਨੈਲ ਸਿੰਘ ਅਤੇ ਗੁਰਸੇਵਕ ਸਿੰਘ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਦੋਵੇਂ ਕੁੜੀਆਂ ਪਿੰਡ ਧੰਨੋਵਾਲੀ ਦੀਆਂ ਰਹਿਣ ਵਾਲੀਆਂ ਹਨ।

AVvXsEhP9dBa1JaNL61r0cntzk5sN3i7DEVgPr8hKYsBgjXhFLs5LeSTaa7OeYqbPbDVDyZ8B K8xE7W2Bl0reKSXxh CfLY9RdMY7jOAGwLA03hqv3XwBvZdgKKH5oMOpUCOmq0CBjHR -

ਹਾਦਸੇ ਦੀ ਜਾਣਕਾਰੀ ਮਿਲਣ ਸਾਰ ਮ੍ਰਿਤਕ ਲੜਕੀ ਦੇ ਮਾਪਿਆਂ ਨੇ ਲੋਕਾਂ ਨਾਲ ਹਾਈਵੇਅ ’ਤੇ ਜਮਾ ਲਗਾ ਕੇ ਧਰਨਾ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਿ੍ਰਜਾ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

AVvXsEh3ym1Y yGol3JutYoGN8ejiCdFE3qMA WL72DRxiIE39ya8SX7SZ 01AZzg uM7xEUekhaKyt1atj8lHxBGEZTTEy1YBuFM4BAy9o1 ygzI22oFRz7O7EUK7OIT qaMBTqTFY3Q1t0JgyHbfRaVYczqC1 DKHk EV oSmzy9Nbv4901dpZBUigjZSJRQ=s320 -

Leave a Reply

Your email address will not be published. Required fields are marked *