ਪਟਿਆਲਾ ਜਿਲ੍ਹੇ ਵਿੱਚ 266325 ਮੈਟਰਿਕ ਟੱਨ ਝੋਨੇ ਦੀ ਆਮਦ
ਪਟਿਆਲਾ,19 ਅਕਤੂਬਰ 2021 –
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁੱਝ ਐਜ਼ੂਕੇਸ਼ਨ ਕਾਲਜਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਉਹ ਕਾਲਜ ਹਨ ਜਿਨ੍ਹਾਂ ਵੱਲੋਂ ਕਿਸੇ ਵੀ ਅਪਰੂਵਡ ਪ੍ਰਿੰਸੀਪਲ ਅਤੇ ਫ਼ੈਕਲਟੀ ਮੈਂਬਰ ਦੀ ਨਿਯੁਕਤੀ ਨਾ ਕਰਕੇ ਐਨ.ਸੀ.ਟੀ.ਈ. ਅਤੇ ਯੂਨੀਵਰਸਿਟੀ ਦੇ ਫ਼ੈਕਲਟੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਹ ਕਾਲਜ਼ ਬਿਨ੍ਹਾਂ ਕਿਸੇ ਅਪਰੂਵਡ ਅਧਿਆਪਕ ਅਤੇ ਪ੍ਰਿੰਸੀਪਲ ਦੇ ਚੱਲ ਰਹੇ ਹਨ। ਯੂਨੀਵਰਸਿਟੀ ਵੱਲੋਂ ਇਨ੍ਹਾਂ ਕਾਲਜਾਂ ਉੱਪਰ ਸੈਸ਼ਨ 2021-22 ਦੌਰਾਨ ਬੀ.ਐਡ ਦੇ ਨਵੇਂ ਦਾਖਲੇ ਕਰਨ `ਤੇ ਪਾਬੰਦੀ ਲਗਾਈ ਗਈ ਹੈ। ਜਿ਼ਕਰਯੋਗ ਹੈ ਕਿ ਬੀ.ਐਡ. ਦੇ ਪਹਿਲੇ ਸਾਲ ਦੇ ਦਾਖਲੇ ਲਈ ਪਹਿਲੀ ਕਾਊਂਸਲਿੰਗ 21 ਅਕਤੂਬਰ ਨੂੰ ਹੋਣੀ ਹੈ।
ਵਰਨਣਯੋਗ ਹੈ ਕਿ ਐਨ.ਸੀ.ਟੀ.ਈ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਬੀ ਐਡ ਲਈ 100 ਵਿਦਿਆਰਥੀਆਂ ਵਾਲੇ ਕਾਲਜ ਵਿਚ ਅਪਰੂਵਡ ਪ੍ਰਿੰਸੀਪਲ ਸਮੇਤ 16 ਫੁੱਲ ਟਾਈਮ ਫ਼ੈਕਲਟੀ ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾਂ ਇਹ ਵੀ ਸ਼ਰਤ ਹੁੰਦੀ ਹੈ ਕਿ ਅਪਰੂਵਡ ਪ੍ਰਿੰਸੀਪਲ ਸਮੇਤ ਘੱਟੋ ਘੱਟ 10 ਫ਼ੈਕਲਟੀ ਮੈਂਬਰਾਂ ਦੀ ਚੋਣ ਯੂਨੀਵਰਸਿਟੀ ਦੁਆਰਾ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ; ਪਰ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਕਾਲਜਾਂ ਨੇ ਯੂਨੀਵਰਸਿਟੀ ਦੁਆਰਾ ਭੇਜੇ ਗਏ ਬਹੁਤ ਸਾਰੇ ਯਾਦ-ਪੱਤਰਾਂ ਅਤੇ ਚਿਤਾਵਨੀਆਂ ਦੇ ਬਾਵਜੂਦ ਯੂਨੀਵਰਸਿਟੀ ਦੁਆਰਾ ਮਨਜ਼ੂਰਸ਼ੁਦਾ ਫ਼ੈਕਲਟੀ ਮੈਂਬਰਾਂ ਅਤੇ ਪ੍ਰਿੰਸੀਪਲ ਦੀ ਭਰਤੀ ਨਹੀਂ ਕੀਤੀ ਸੀ।
ਅਗਸਤ ਮਹੀਨੇ ਵਿੱਚ ਆਖਰੀ ਚੇਤਾਵਨੀ ਤੋਂ ਬਾਅਦ, ਇਨ੍ਹਾਂ ਕਾਲਜਾਂ ਵੱਲੋਂ ਇੱਕ ਹਲਫ਼ਨਾਮਾਂ ਦਿੱਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ 15 ਅਕਤੂਬਰ ਤੱਕ ਇੱਕ ਮਨਜ਼ੂਰਸ਼ੁਦਾ ਪ੍ਰਿੰਸੀਪਲ ਅਤੇ ਘੱਟੋ ਘੱਟ ਲੋੜੀਂਦੀ ਫ਼ੈਕਲਟੀ ਨਿਯੁਕਤ ਕਰਨਗੇ ਅਤੇ ਜੇ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਵਿਰੁੱਧ ਯੂਨੀਵਰਸਿਟੀ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਅਨੁਸ਼ਾਸਨੀ ਕਾਰਵਾਈ ਸੰਬੰਧੀ ਕੋਈ ਇਤਰਾਜ਼ ਨਹੀਂ ਹੋਵੇਗਾ। ਸਿੱਟੇ ਵਜੋਂ, ਪੰਜਾਬੀ ਯੂਨੀਵਰਸਿਟੀ ਨੇ ਹੁਣ ਇਨ੍ਹਾਂ ਕਾਲਜਾਂ `ਤੇ ਬੀ. ਐਡ. ਪਹਿਲੇ ਸਾਲ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਦਾਖਲ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਢੁਕਵੀਂ ਅਧਿਆਪਨ ਫ਼ੈਕਲਟੀ ਦੀ ਅਣਹੋਂਦ ਵਿੱਚ, ਇਨ੍ਹਾਂ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀ ਪ੍ਰੇਸ਼ਾਨ ਹਨ। ਇਸ ਲਈ ਇਨ੍ਹਾਂ ਕਾਲਜਾਂ ਨੂੰ ਹੋਰ ਸਖਤੀ ਨਾਲ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਦੋ ਮਹੀਨਿਆਂ ਦੇ ਅੰਦਰ ਵਿਦਿਆਰਥੀਆਂ ਲਈ ਘੱਟੋ ਘੱਟ ਲੋੜੀਂਦੀ ਫ਼ੈਕਲਟੀ ਅਤੇ ਪ੍ਰਿੰਸੀਪਲ ਨਿਯੁਕਤ ਕਰਨ।
ਇਹ ਕਾਰਵਾਈ 11 ਕਾਲਜਾਂ ਵਿਰੁੱਧ ਕੀਤੀ ਗਈ ਹੈ ਜਿਨ੍ਹਾਂ ਵਿਚ ਭਗਵਤੀ ਕਾਲਜ ਆਫ਼ ਐਜੂਕੇਸ਼ਨ, ਜੀ.ਐਨ ਕਾਲਜ ਆਫ਼ ਐਜੂਕੇਸ਼ਨ, ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫਾਰ ਗਰਲਜ਼ (ਸਮਾਓ), ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ (ਦਲੇਲਵਾਲਾ), ਮਾਲਵਾ ਕਾਲਜ ਆਫ਼ ਐਜੂਕੇਸ਼ਨ (ਕੋਟਕਪੂਰਾ), ਮਾਲਵਾ ਕਾਲਜ ਆਫ਼ ਐਜੂਕੇਸ਼ਨ, ਸਰਦੂਲੇਵਾਲਾ, ਸਾਈ ਕਾਲਜ ਆਫ਼ ਐਜੂਕੇਸ਼ਨ (ਲਹਿਰਾਗਾਗਾ), ਸਿ਼ਵਾ ਕਾਲਜ ਆਫ਼ ਐਜੂਕੇਸ਼ਨ, ਸਵਾਮੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ (ਭੁੱਚੋ ਮੰਡੀ), ਯੂਨੀਵਰਸਲ ਕਾਲਜ ਆਫ਼ ਐਜੂਕੇਸ਼ਨ ਅਤੇ ਵਿਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ (ਫ਼ਤਿਹਪੁਰ) ਸ਼ਾਮਲ ਹਨ।
ਡੀਨ ਕਾਲਜ ਵਿਕਾਸ ਕੌਂਸਲ ਡਾ. ਗੁਰਪ੍ਰੀਤ ਸਿੰਘ ਲਹਿਲ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਡੀਨ ਕਾਲਜ਼ ਵਿਕਾਸ ਕੌਂਸਲ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਲਈ ਆਈ.ਸੀ.ਟੀ. ਤਕਨੀਕਾਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਫ਼ੈਕਲਟੀ ਦੀ ਵਿਸਤ੍ਰਿਤ ਜਾਣਕਾਰੀ (ਫ਼ੋਟੋਆਂ ਸਮੇਤ) ਅਤੇ ਹੋਰ ਜਾਣਕਾਰੀ ਜਿਵੇਂ ਬੁਨਿਆਦੀ ਢਾਂਚਾ, ਸਮਾਂ ਸਾਰਣੀ ਅਤੇ ਵਿਦਿਆਰਥੀਆਂ ਲਈ ਸਹੂਲਤਾਂ ਆਪਣੀ ਅਧਿਕਾਰਤ ਵੈਬਸਾਈਟ ‘ਤੇ ਪ੍ਰਦਰਸ਼ਿਤ ਕਰਨ।
ਯੂਨੀਵਰਸਿਟੀ ਵੱਲੋਂ ਆਪਣੇ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਦੇ ਫ਼ੈਕਲਟੀ ਮੈਂਬਰਾਂ ਦੇ ਇੱਕ ਵਿਆਪਕ ਡੈਟਾਬੇਸ ਦੇ ਵਿਕਾਸ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਇੰਟਰਨੈੱਟ ਰਾਹੀਂ ਖੋਜੇ ਜਾ ਸਕਣ ਯੋਗ ਡੈਟਾਬੇਸ ਨੂੰ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲਬਧ ਕਰਵਾਇਆ ਜਾਵੇਗਾ ਅਤੇ ਇਹ ਵਿਸ਼ਾ ਮਾਹਿਰਾਂ ਦੀ ਪਰੀਖਿਆ, ਮੁਲਾਂਕਣ, ਮਾਹਰ ਭਾਸ਼ਣ, ਬੋਰਡ ਆਫ਼ ਸਟੱਡੀਜ਼ ਮੈਂਬਰ ਆਦਿ ਲਈ ਵੀ ਇੱਕ ਉਪਯੋਗੀ ਸਰੋਤ ਵਜੋਂ ਕੰਮ ਆਵੇਗਾ। ਉਨ੍ਹਾਂ ਦੱਸਿਆ ਕਿ ਫਰਜ਼ੀ ਤੌਰ ਤੇ ਰੱਖੀ ਜਾਣ ਵਾਲੀ ‘ਗੇਸਟ ਫੈਕਲਟੀ’ ਭ੍ਰਿਸ਼ਟਾਚਾਰ ਦਾ ਹੀ ਇੱਕ ਰੂਪ ਹੈ।
ਅਜਿਹੇ ਅਧਿਆਪਕ ਇੱਕੋ ਸਮੇਂ ਦੋ ਜਾਂ ਵਧੇਰੇ ਕਾਲਜਾਂ ਦੇ ਫਰਜ਼ੀ ਅੰਕੜਿਆਂ ਵਿਚ ਮੌਜੂਦ ਹੁੰਦੇ ਹਨ ਜਾਂ ਅਸਲ ਵਿਚ ਹੁੰਦੇ ਹੀ ਨਹੀਂ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਕੀਤਾ ਗਿਆ ਇੱਕ ਸੌਫ਼ਟਵੇਅਰ ਅਜਿਹੇ ‘ਗੇਸਟ ਅਧਿਆਪਕਾਂ’ ਦਾ ਪਤਾ ਲਗਾਉਣ ਲਈ ਡੈਟਾਬੇਸ ਦੀ ਪੜਤਾਲ ਕਰੇਗਾ। ਇਸ ਤੋਂ ਇਲਾਵਾ, ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਨਾਲ ਜੁੜੇ ਸਾਰੇ ਕਾਲਜਾਂ ਦੀ ਫ਼ੈਕਲਟੀ ਬਾਰੇ ਜਾਣਕਾਰੀ, ਕੋਰਸਾਂ ਅਤੇ ਬੁਨਿਆਦੀ ਢਾਂਚੇ ਬਾਰੇ ਨਵੀਨਤਮ ਅਪਡੇਟ ਕੀਤੀ ਜਾਣਕਾਰੀ ਆਦਿ ਵੀ ਜਲਦੀ ਹੀ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲਬਧ ਕਰਵਾਈ ਜਾਵੇਗੀ।