Covid news patiala News-Punjab Guidelines for ₹50,000 Ex gratia to heirs of Covid-19 victims DC Patiala Admin November 3, 2021November 3, 20211 min readWrite a Comment on Guidelines for ₹50,000 Ex gratia to heirs of Covid-19 victims DC Patiala Also Read — Covid19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਸਬੰਧੀ ਗਾਇਡਲਾਇਨ ਜਾਰੀ ਪਟਿਆਲਾ, 3 ਨਵੰਬਰ,2021 – ਕੋਵਿਡ-19 ਬਿਮਾਰੀ ਕਾਰਨ ਆਪਣੀ ਜਾਨ ਗਵਾਉਣ ਵਾਲੇ (ਫ਼ੌਤ ਹੋਏ) ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ (ਐਕਸ ਗ੍ਰੇਸ਼ੀਆ) ਮੁਆਵਜ਼ਾ ਦਿੱਤਾ ਜਾਣਾ ਹੈ, ਜਿਸ ਸਬੰਧੀ ਦਸਤਾਵੇਜ਼/ਦਰਖਾਸਤ ਐਸ.ਡੀ.ਐਮ. ਦਫ਼ਤਰਾਂ ਵਿਖੇ ਦਿੱਤੀ ਜਾ ਸਕਦੀ ਹੈ, ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਬਿਨੈਕਾਰਾਂ ਵੱਲੋਂ ਪੇਸ਼ ਕੀਤੀਆਂ ਦਰਖਾਸਤਾਂ/ਦਸਤਾਵੇਜ਼ਾਂ ਦੀ ਮੁਕੰਮਲ ਪੜਤਾਲ ਕਰੇਗੀ ਤੇ 30 ਦਿਨ ਦੇ ਅੰਦਰ-ਅੰਦਰ ਕਾਰਵਾਈ ਮੁਕੰਮਲ ਕਰਕੇ ਕਾਨੂੰਨੀ ਵਾਰਸਾਂ ਦੇ ਖਾਤਿਆਂ ‘ਚ (ਐਕਸ ਗ੍ਰੇਸ਼ੀਆ) ਸਹਾਇਤਾ ਟਰਾਂਸਫ਼ਰ ਕਰਨਾ ਯਕੀਨੀ ਬਣਾਏਗੀ। ਕਿਸੇ ਵੀ ਤਰ੍ਹਾਂ ਦੀ ਤਰੁੱਟੀ ਦੇ ਹੱਲ ਲਈ ਜ਼ਿਲ੍ਹੇ ‘ਚ ਸ਼ਕਾਇਤ ਨਿਵਾਰਨ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਸਮਾਂਬੱਧ ਤਰੀਕੇ ਨਾਲ ਕਾਰਵਾਈ ਕਰੇਗੀ। ਡੀ ਸੀ ਨੇ ਦੱਸਿਆ ਕਿ ਬਿਨੈਕਾਰ ਆਪਣੀ ਦਰਖਾਸਤ ਸਬੰਧਤ ਐਸ.ਡੀ.ਐਮ. ਦਫ਼ਤਰ ਵਿਖ਼ੇ ਦੇ ਸਕਦੇ ਹਨ ਤੇ ਕੋਵਿਡ-19 ਨਾਲ ਜਾਨ ਗਵਾਉਣ ਵਾਲੇ ਵਿਅਕਤੀ ਦਾ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਦਫ਼ਤਰ ਸਿਵਲ ਸਰਜਨ ਪਟਿਆਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕੋਵਿਡ-19 ਕੰਟਰੋਲ ਰੂਮ ਦੇ ਫ਼ੋਨ ਨੰਬਰ 0175-2350550 ਅਤੇ ਮੋਬਾਇਲ ਨੰਬਰ 62843-57500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Punjab Government Gazetted Holidays 2023 December 14, 2022September 3, 2023 News-Punjab Gazetted-Holiday New-orders News Punjab-Government
Major Fire in Shop in Leela Bhawan Market, Patiala August 23, 2023August 23, 2023 Accident News news patiala Today
Punjab one MLA, one pension letter sanctioned August 13, 2022August 13, 2022 Braking-News New-orders News News-Chandigarh News-Punjab Punjab-Government Today