Health News Find out what Heroin is and When it is made Interesting information about Heroin in Punjabi Admin November 5, 2021November 5, 20211 min readWrite a Comment on Find out what Heroin is and When it is made Interesting information about Heroin in Punjabi Heroin ਨੂੰ ਸਾਲ 1800 ਦੇ ਅਖੀਰ ਵਿੱਚ ਵੱਡੇ ਪ੍ਰਯੋਗ ਤੋਂ ਬਾਅਦ ਇੱਕ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਸੀ। ਉਸ ਸਮੇਂ ਜਦੋ Heroin ਨੂੰ ਤਿਆਰ ਕੀਤਾ ਗਿਆ ਸੀ, ਕੁਝ ਸਮੇਂ ਬਾਅਦ ਹੀ Heroin ਦੀ ਵਰਤੋਂ ਖਾਂਸੀ ਅਤੇ ਗਲੇ ਦੀ ਖਰਾਸ਼ ਨੂੰ ਠੀਕ ਕਰਨ ਲਈ ਬਣਾਈਆਂ ਜਾਣ ਵਾਲੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਸੀ। ਹੁਣ ਕਈ ਸਾਲਾਂ ਬਾਅਦ Heroin ਇੱਕ ਨਸ਼ੇ ਵਿੱਚ ਬਦਲ ਗਈ ਅਤੇ ਇਹ ਰੱਖਣਾ ਵੀ ਗ਼ੈਰ-ਕਾਨੂੰਨੀ ਹੈ। ਅਮਰੀਕਾ ਵਿੱਚ ਹੀ 20 ਕੁ ਸਾਲਾਂ ਵਿੱਚ Heroin ਦੀ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਇੱਕ ਲੱਖ ਤੀਹ ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਸਾਲ 1898 ਵਿੱਚ ਬਾਇਰ ਕੰਪਨੀ ਨੇ ਇੱਕ ਕਫ਼ ਸਪ੍ਰੇਸੇਂਟ ਬਣਾਉਣਾ ਸ਼ੁਰੂ ਕੀਤਾ, ਜਿਸ ਵਿੱਚ ਮੁੱਖ ਰੂਪ ਵਜੋਂ ਡਾਇਸੇਟਾਇਲਮੌਰਫਿਨ ਨੂੰ ਵਰਤਿਆ ਜਾਂਦਾ ਸੀ। ਕੰਪਨੀ ਨੇ ਇਸ ਸਪ੍ਰੇਸੇਂਟ ਨੂੰ ਨਾਮ ਦਿੱਤਾ- Heroin ਜੋ ਕਿ ਖੁਰਾਕ ਪਾਊਡਰ ਦੇ ਰੂਪ ਵਿੱਚ ਹੁੰਦੀ ਸੀ। ਇਹ 1 ਗ੍ਰਾਮ, 5 ਗ੍ਰਾਮ, 10 ਗ੍ਰਾਮ ਅਤੇ 25 ਗ੍ਰਾਮ ਦੀ ਖੁਰਾਕ ਹੁੰਦੀ ਸੀ। ਬਾਅਦ ਵਿੱਚ Heroin ਪੀਣ ਵਾਲੀ ਦਵਾਈ (ਕਫ ਸਿਰਪ) ਦੇ ਰੂਪ ਵਿੱਚ ਆ ਗਈ ਅਤੇ ਜਿਸ ਤੋਂ ਬਾਅਦ ਇਹ Heroin ਗੋਲੀਆਂ ਤੇ ਲੋਜੇਂਜ਼ ਦੇ ਰੂਪ ਵਿੱਚ ਵੀ ਮਿਲਣ ਲੱਗੀ। ਬਾਇਰ ਦੇ ਲੀਵਰਕੁਸੇਨ ਸੰਗ੍ਰਹਿ ਦੇ ਦਸਤਾਵੇਜ਼ਾਂ ਅਨੁਸਾਰ, 1899 ਤੱਕ ਕੰਪਨੀ 20 ਤੋਂ ਵੱਧ ਦੇਸ਼ਾਂ ਵਿੱਚ Heroin ਵੇਚ ਰਹੀ ਸੀ।ਸਾਲ 1914 ਤੱਕ Heroin ਖਰੀਦਣ ਲਈ ਮਰੀਜ਼ਾਂ ਨੂੰ ਡਾਕਟਰੀ ਪਰਚੀ ਦੀ ਜਰੂਰਤ ਨਹੀਂ ਸੀ ਹੁੰਦੀ। ਉਸ ਵੇਲੇ ਤੱਕ ਨਾਰਕੋਟਿਕਸ ਐਕਟ ਵੀ ਲਾਗੂ ਨਹੀਂ ਹੋਇਆ ਸੀ। ਸਾਲ 1900 ਅਤੇ 1906 ਦੇ ਵਿਚਕਾਰ ਪ੍ਰਕਾਸ਼ਿਤ ਹੋਏ ਡਾਕਟਰੀ ਸਾਹਿਤ ਵਿੱਚ ਕਈ ਲੇਖ ਮਿਲਦੇ ਹਨ ਜੋ ਚੇਤਾਵਨੀ ਦਿੰਦੇ ਹਨ ਕਿ ਇਸ Heroin ਵਿੱਚ ਨਸ਼ੇ ਦੀ ਲੱਤ ਦੀ ਲੱਗ ਸਕਦੀ ਹੈ।
Aman Arora Reviewed the functioning of PDA and various projects July 26, 2022July 26, 2022 News News-Punjab Patiala-News-Today Punjab-Government Today
Registry Clerk Caught Red-Handed Taking Bribe in Jalandhar July 28, 2023July 28, 2023 Crime News News-Punjab Today
ਜ਼ਿੰਮੇਵਾਰੀ ਤੋਂ ਪੱਲਾ ਛੁਡਾਉਣ ਲੱਗੇ ਅਧਿਕਾਰੀ: Patiala News April 11, 2022April 11, 2022 News news patiala News-Punjab