News news patiala ਹਰਿਆਣਾ ਮਾਰਕੇ ਦੀਆਂ 240 ਬੋਤਲਾਂ ਸ਼ਰਾਬ ਬਰਾਮਦ ਅਤੇ ਘਰ ‘ਚ ਮਾਰਿਆ ਛਾਪਾ 24 ਬੋਤਲਾਂ ਸ਼ਰਾਬ ਬਰਾਮਦ Excise and Taxation Department News Patiala Live Admin December 27, 2021December 27, 20211 min readWrite a Comment on ਹਰਿਆਣਾ ਮਾਰਕੇ ਦੀਆਂ 240 ਬੋਤਲਾਂ ਸ਼ਰਾਬ ਬਰਾਮਦ ਅਤੇ ਘਰ ‘ਚ ਮਾਰਿਆ ਛਾਪਾ 24 ਬੋਤਲਾਂ ਸ਼ਰਾਬ ਬਰਾਮਦ Excise and Taxation Department News Patiala Live Excise and Taxation Department News Patiala Live ਸਕਾਰਪੀਓ ਗੱਡੀ ਸਮੇਤ ਚਾਲਕ ਕਾਬੂ ਪਟਿਆਲਾ, 26 ਦਸੰਬਰ – ਐਕਸਾਈਜ਼ ਵਿਭਾਗ ਨੇ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਮਾਰਕੇ ਦੀਆਂ ਨਾਜਾਇਜ਼ ਸ਼ਰਾਬ ਦੀਆਂ 240 ਬੋਤਲਾਂ ਬਰਾਮਦ ਕਰ ਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਗੁਰਪ੍ਰੀਤ ਢੀਂਡਸਾ ਨੇ ਦੱਸਿਆ ਕਿ ਜ਼ਿਲੇ ‘ਚ ਵੱਖ-ਵੱਖ ਥਾਵਾ ‘ਤੇ ਨਾਕਾਬੰਦੀ ਕੀਤੀ ਜਾ ਰਹੀ ਹੈ।ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਜੋੜੀਆਂ ਸੜਕਾਂ ‘ਤੇ ਪਿਛਲੀ ਰਾਤ ਨਾਕਾ ਲਾਇਆ ਹੋਇਆ ਸੀ। ਜਦੋਂ ਇਕ ਹਰਿਆਣਾ ਨੰਬਰ ਦੀ ਇਕ ਸਕਾਰਪੀਓ ਗੱਡੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਣਾ ਚਾਹਿਆ ਤਾਂ ਡਰਾਈਵਰ ਗੱਡੀ ਭਜਾ ਕੇ ਲੈ ਗਿਆ। ਐਕਸਾਈਜ਼ ਟੀਮ ਵੱਲੋਂ ਪਿੱਛਾ ਕਰਨ ‘ਤੇ ਉਕਤ ਗੱਡੀ ਚਾਲਕ ਸਮੇਤ ਕਾਬੂ ਕਰ ਲਈ। ਤਲਾਸ਼ੀ ਲੈਣ ‘ਤੇ ਉਸ ‘ਚੋਂ ਨਾਜਾਇਜ਼ ਸਰਾਬ ਹਰਿਆਣਾ ਮਾਰਕਾ ਦੀਆਂ 240 ਬੋਤਲਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਟੀਮ ਵੱਲੋਂ ਸਬੰਧਤ ਪੁਲਸ ਥਾਣੇ ‘ਚ ਐੱਫ. ਆਈ. ਆਰ . ਨੰਬਰ 262 ਐਕਟ ਅਧੀਨ 61-1-14 ਤਹਿਤ ਗੱਡੀ ਚਾਲਕ ਲਖਵਿੰਦਰ ਸਿੰਘ ਸਾਬਕਾ ਸਰਪੰਚ ਬਹਾਦਰਗੜ੍ਹ ਖਿਲਾਫ ਦਰਜ ਕਰਵਾਈ ਗਈ ਹੈ। ਆਬਕਾਰੀ ਵਿਭਾਗ ਨੇ ਘਰ ‘ਚ ਮਾਰਿਆ ਛਾਪਾ, 24 ਬੋਤਲਾਂ ਸ਼ਰਾਬ ਬਰਾਮਦ ਰਾਜਪੁਰਾ, 26 ਦਸੰਬਰ – ਥਾਣਾ ਸਿਟੀ ਅਤੇ ਆਬਕਾਰੀ ਵਿਭਾਗ ਨੇ ਨਾਕਾਬੰਦੀ ਦੌਰਾਨ ਇਕ ਘਰ ‘ਚ ਛਾਪਾ ਮਾਰ ਕੇ ਉਥੋਂ 24 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਮਹਿੰਦਰਪਾਲ ਸਿੰਘ ਅਤੇ ਆਬਕਾਰੀ ਇੰਸਪੈਕਟਰ ਰਾਜਪੁਰਾ ਹਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਧਮੇਲੀ ਵਾਸੀ ਮੇਸ ਸਿੰਘ ਘਰ ‘ਚ ਗੈਰ-ਕਾਨੂੰਨੀ ਤੌਰ ‘ਤੇ ਸ਼ਰਾਬ ਵੇਚਦਾ ਹੈ। ਪੁਲਸ ਅਧਿਕਾਰੀਆਂ ਨੇ ਸਮੇਤ ਪੁਲਸ ਫੋਰਸ ਉਕਤ ਵਿਅਕਤੀ ਦੇ ਘਰ ਛਾਪਾ ਮਾਰ ਕੇ ਉਥੋਂ 24 ਬੋਤਲਾਂ ਸ਼ਰਾਬ ਦੇਸੀ ਮਾਰਕਾ ਹਰਿਆਣਾ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ। excise and taxation department punjab excise and taxation officer excise and taxation department chandigarh excise and taxation punjab excise and taxation officer rank excise and taxation officer salary punjab News Patiala Live Today News
Brijesh Mishra, Indian travel agent arrested in Canada June 24, 2023June 24, 2023 canada-news-today Crime India News
Returning officers rehearsed the polling staff: Patiala News February 8, 2022February 8, 2022 ELECTIONS News news patiala Patiala-Election-News Patiala-News-Today
CM Bhagwant Mann Accelerates Relief Work in Flood-Affected Areas July 11, 2023July 11, 2023 Punjab-Government News News-Punjab Today