Sand to be Made Available at Rs 9 and Gravel at Rs 12 Per Cubic Foot Now henceforth – DC Patiala

AVvXsEiRxlavBEscwdgKCU14Iyo il XKcsXea7UxvpojOi50MtL1oigj1vS3nDPmCeHbJQ4W74JZbyJOJNdvffEEMG6TPmXnL70VNPy2JPgvvJ -

Mission Clean :

Capping on Sand and Gravel Rates

  • DC Sandeep Hans Instructed the Officials not to cause any Inconvenience to the General Public
  • Sand to be Made Available at Rs 9 and Gravel at Rs 12 Per Cubic Foot Now henceforth
  • Will Strictly Follow Guidelines on Mission Clean in District Patiala
  • AVvXsEjlZeW LSCqkIpqe6Q CV9c4 4P4GWIEnRe5bd9B0ayZ -

Patiala, November 1:
Deputy Commissioner Sandeep Hans said that guidelines laid by Punjab Chief Minister S. Charanjit Singh Channi on ‘Mission Clean’ would be strictly followed in Patiala and no one would be allowed to be indulged in corrupt practices such as illegal trade of mining and smuggling of drugs.


He said that the agenda set by the Punjab Chief Minister is very much clear and has been conveyed to all the officials working in the district to follow it in principle. He said that all officers have been told to be extra vigilant on complaints of harassment of the general public who visit government offices, by the office employees or toughts.


Similarly, to cap the prices of sand and gravel, no one would be allowed to charge more than the rates notified by the state for these goods. He said that from now onwards, sand would be available at Rs 9 per cubic foot while gravel at Rs 12 per cubic foot besides reasonable transportation charges. Panchayats will be exempted from earth mining for using it in development works, added the deputy commissioner.


Apart from that, in wake of festive season, the shopkeepers and venders would be facilitated instead of harassing them in the name of one and another pretext, said Mr Hans by adding that all the officers have been sounded about the instructions given by the Chief Minister S. Charanjit Singh Channi.

The Deputy Commissioner said that the mining officials have been directed to keep a close watch on illegal mining and to ensure that the rates notified by the Chief Minister would not be violated at any cost. He said that as per the directions of Punjab Chief Minister, Patiala administration is committed to facilitate the people and to curb the illegal activities related to mining and drugs.


Meanwhile, SSP Harcharan Singh Bhullar said that as per the directions of Punjab Chief Minister Patiala Police would not allow any illegal activity in the district and in coordination with district administration, it would be made sure to facilitate the shopkeepers as well as the residents to feel free to enjoy the festival joys without facing any problem. He said that the police would ensure smooth and uninterrupted traffic in the cities and towns and safety of the people so that they can enjoy the warmth of the festival.

AVvXsEgUDllxes7mZgG9X5vXKwpQs10xzJfPfS4bDay26o0c r0ESBMp80xgsQCj0qUq86hjCL2UV0WP963P9uGyFwZwo3IzPVS6oy07zQVKJtJp67gQztgqP jk32nCZzxE7VZQ3DX9UvIOz -

ਮਿਸ਼ਨ ਕਲੀਨ:

  • ਰੇਤ ਅਤੇ ਬਜਰੀ ਦੀਆਂ ਦਰਾਂ ‘ਤੇ ਨਿਯੰਤਰਣ
  • ਡੀ.ਸੀ. ਸੰਦੀਪ ਹੰਸ ਨੇ ਅਧਿਕਾਰੀਆਂ ਨੂੰ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਲਈ ਦਿੱਤੀ ਹਦਾਇਤ
  • ਹੁਣ ਤੋਂ ਰੇਤ 9 ਰੁਪਏ ਅਤੇ ਬਜਰੀ 12 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਉਪਲਬਧ ਹੋਵੇਗੀ
  • ਜ਼ਿਲ੍ਹਾ ਪਟਿਆਲਾ ‘ਚ ‘ਮਿਸ਼ਨ ਕਲੀਨ’ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ

ਪਟਿਆਲਾ, 1 ਨਵੰਬਰ:
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ‘ਮਿਸ਼ਨ ਕਲੀਨ’ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਟਿਆਲਾ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀਆਂ, ਗ਼ੈਰ ਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੀ ਤਸਕਰੀ ਵਰਗੀਆਂ ਭ੍ਰਿਸ਼ਟ ਗਤੀਵਿਧੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ।


ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤੈਅ ਕੀਤਾ ਗਿਆ ਏਜੰਡਾ ‘ਮਿਸ਼ਨ ਕਲੀਨ’ ਬਹੁਤ ਸਪੱਸ਼ਟ ਹੈ ਅਤੇ ਇਸ ਦੀ ਸਿਧਾਂਤਕ ਤੌਰ ‘ਤੇ ਪਾਲਣਾ ਕਰਨ ਲਈ ਜ਼ਿਲ੍ਹੇ ਵਿੱਚ ਕੰਮ ਕਰਦੇ ਸਮੂਹ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਦਫ਼ਤਰੀ ਕਰਮਚਾਰੀਆਂ ਜਾਂ ਬਾਹਰ ਸਰਗਰਮ ਟਾਊਟਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ‘ਤੇ ਵਧੇਰੇ ਚੌਕਸ ਰਹਿਣ ਅਤੇ ਧਿਆਨ ‘ਚ ਆਉਣ ‘ਤੇ ਤੁਰੰਤ ਕਾਰਵਾਈ ਕਰਨ।


ਇਸੇ ਤਰ੍ਹਾਂ ਰੇਤਾ ਅਤੇ ਬਜਰੀ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਿਸੇ ਨੂੰ ਵੀ ਇਨ੍ਹਾਂ ਵਸਤਾਂ ਲਈ, ਰਾਜ ਦੁਆਰਾ ਨਿਰਧਾਰਿਤ ਰੇਟਾਂ ਤੋਂ ਵੱਧ ਵਸੂਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੋਂ ਰੇਤਾ 9 ਰੁਪਏ ਪ੍ਰਤੀ ਘਣ ਫੁੱਟ ਜਦਕਿ ਬਜਰੀ 12 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ (ਵਾਜਬ ਢੋਆ-ਢੁਆਈ ਖਰਚੇ ਤੋਂ ਇਲਾਵਾ) ਉਪਲਬਧ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪੰਚਾਇਤਾਂ ਨੂੰ ਆਪਣੇ ਵਿਕਾਸ ਕਾਰਜਾਂ ਵਿੱਚ ਵਰਤੋਂ ਕਰਨ ਲਈ ਮਿੱਟੀ ਦੀ ਮਾਈਨਿੰਗ ਤੋਂ ਛੋਟ ਹੋਵੇਗੀ।


ਇਸ ਤੋਂ ਇਲਾਵਾ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਦੁਕਾਨਦਾਰਾਂ ਅਤੇ ਵਿਕਰੇਤਾਵਾਂ ਨੂੰ ਕਿਸੇ ਨਾ ਕਿਸੇ ਬਹਾਨੇ ਤੰਗ-ਪ੍ਰੇਸ਼ਾਨ ਕਰਨ ਦੀ ਬਜਾਏ, ਉਨ੍ਹਾਂ ਨੂੰ ਨਿਰਵਿਘਨ ਕੰਮ-ਕਾਰ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਸ੍ਰੀ ਹੰਸ ਨੇ ਕਿਹਾ ਕਿ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀਆਂ ਹਦਾਇਤਾਂ ਬਾਰੇ ਸਾਰੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮਾਈਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਾਜਾਇਜ਼ ਮਾਈਨਿੰਗ ‘ਤੇ ਤਿੱਖੀ ਨਜ਼ਰ ਰੱਖਣ ਅਤੇ ਇਹ ਯਕੀਨੀ ਬਣਾਉਣ ਕਿ ਮੁੱਖ ਮੰਤਰੀ ਵੱਲੋਂ ਨੋਟੀਫਾਈ ਕੀਤੇ ਰੇਟਾਂ ਦੀ ਕਿਸੇ ਵੀ ਕੀਮਤ ‘ਤੇ ਉਲੰਘਣਾ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਪਟਿਆਲਾ ਪ੍ਰਸ਼ਾਸਨ ਲੋਕਾਂ ਦੀ ਸਹੂਲਤ ਅਤੇ ਮਾਈਨਿੰਗ ਅਤੇ ਨਸ਼ਿਆਂ ਨਾਲ ਸਬੰਧਤ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਵਚਨਬੱਧ ਹੈ।


ਇਸ ਦੌਰਾਨ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਿਆਲਾ ਪੁਲਿਸ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਗ਼ੈਰ ਕਾਨੂੰਨੀ ਗਤੀਵਿਧੀ ਨਹੀਂ ਹੋਣ ਦੇਵੇਗੀ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਰੱਖ ਕੇ ਦੁਕਾਨਦਾਰਾਂ ਦੇ ਨਾਲ-ਨਾਲ ਇਲਾਕਾ ਨਿਵਾਸੀਆਂ ਦੀ ਸਹੂਲਤ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਬਿਨਾਂ ਕਿਸੇ ਰੋਕ-ਟੋਕ ਤੋਂ ਤਿਉਹਾਰਾਂ ਦੀਆਂ ਖੁਸ਼ੀਆਂ ਦਾ ਆਨੰਦ ਲੈਣ ਲਈ ਮਾਣਨ ਲਈ ਪੁਲਿਸ ਲੋੜੀਂਦੇ ਸੁਰੱਖਿਆ ਪ੍ਰਬੰਧ ਕਰੇਗੀ ਅਤੇ ਸ਼ਹਿਰਾਂ ਅਤੇ ਕਸਬਿਆਂ ਦੇ ਬਜ਼ਾਰਾਂ ਵਿੱਚ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗੀ।

Leave a Reply

Your email address will not be published. Required fields are marked *